MUKHWAKSEWA (e-mail)

ਗੁਰੂ ਰੂਪ ਸਾਧ ਸੰਗਤ ਜੀ..

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

ਅਕਾਲ ਪੁਰਖ ਦੀ ਮਿਹਰ ਸਦਕਾ ਦਾਸ ਵਲੋਂ ਮੁਖਵਾਕ ਸੇਵਾ ਹੁਣ e-mail ਰਾਹੀਂ ਵੀ ਸ਼ੁਰੂ ਕੀਤੀ ਗਈ ਹੈ ! ਇਹ ਸੇਵਾ ਉਪਲਬਦ ਕਰਨ ਲਈ ਆਪ ਜੀ mukhwaksewa@yahoo.com ਤੇ ਆਪਣੀ e-mail ID ਤੋਂ mail ਭੇਜ ਕੇ subscribe ਕਰੋ ਜੀ.............

GURBANI - KATHA


MusicPlaylistView Profile
Create a playlist at MixPod.com

Wednesday, April 3, 2013

ਨਿੱਕੀ ਕਹਾਣੀ



ਭਾਈ ਲਾਲੋ ਅਤੇ ਮਲਕ ਭਾਗੋ ਦਾ ਲੰਗਰ (ਨਿੱਕੀ ਕਹਾਣੀ)
---------------------------------------------------------

ਤੂੰ ਫਿਰ ਆ ਗਿਆ ਹੈ ਮੁਫ਼ਤ ਦੇ ਟੁੱਕੜ ਚੱਬਣ ?” ਚਲ ਬਾਹਰ ਨਿਕਲ ! ਸਤਨਾਮ ਸਿੰਘ ਸੇਵਾਦਾਰ ਨੇ ਗਰੀਬੜੇ ਜਿਹੇ ਮਨੋਜ ਨੂੰ ਵੇਖ ਕੇ ਕਿਹਾ ! ਪਤਾ ਨਹੀ ਕਿਥੋਂ ਕਿਥੋਂ ਤੁਰੇ ਆਉਂਦੇ ਨੇ ਰੋਜ਼ ਰੋਜ਼ ? ਬੇਇਜ੍ਜਤੀ ਮਿਹਸੂਸ ਕਰਦਾ ਹੋਇਆ ਮਨੋਜ ਬਾਹਰ ਨੂੰ ਜਾਣ ਲੱਗਾ, ਅੱਗੋ ਸਰਦਾਰ ਸਿੰਘ ਨੇ ਹੱਥ ਫੜ ਕੇ ਰੋਕ ਲਿਆ ! ਉਸਨੂੰ ਪਿਆਰ ਨਾਲ ਬਿਠਾ ਕੇ ਸੇਵਾਦਾਰ ਜੀ ਨੂੰ ਕਿਹ ਕੇ ਲੰਗਰ ਛਕਾਇਆ ਤੇ ਬਾਦ ਵਿਚ ਸਤਨਾਮ ਸਿੰਘ ਨੂੰ ਬੁਲਾ ਲਿਆ !

...
ਸਰਦਾਰ ਸਿੰਘ : ਕੀ ਗੱਲ ਹੈ ਸਤਨਾਮ ਸਿੰਘ ਜੀ ? ਅੱਜ ਕਲ ਗੁਰੂ ਕੇ ਲੰਗਰ ਤੋਂ ਵੀ ਲੋਕਾਂ ਨੂੰ ਭਜਾ ਰਹੇ ਹੋ ?

ਸਤਨਾਮ ਸਿੰਘ : ਹੋਰ ਨੀ ਤੇ ਵੀਰ ਜੀ, ਇਹ ਰੋਜ਼ ਰੋਜ਼ ਆ ਜਾਂਦੇ ਨੇ, ਮੁਫ਼ਤ ਦਿਆਂ ਖਾਉਣ ! ਪਰਧਾਨ ਸਾਹਿਬ ਕਹਿੰਦੇ ਨੇ ਕੀ ਇਨ੍ਹਾਂ ਨੂੰ ਰੋਜ਼ ਰੋਜ਼ ਨੀ ਖੁਵਾਣਾ ਵਰਨਾ ਇਨ੍ਹਾਂ ਨੂੰ ਮੁਫ਼ਤ ਦੀ ਆਦਤ ਪੈ ਜਾਵੇਗੀ !

ਇਤਨੀ ਕੁ ਦੇਰ ਵਿਚ ਪਰਧਾਨ, ਸੱਕਤਰ ਤੇ ਉਨ੍ਹਾਂ ਦੀ ਜੁੰਡਲੀ ਆ ਕੇ ਪੰਗਤ ਤੋਂ ਲਾਂਭੇ ਹੋ ਕੇ ਬਹ ਗਈ ! ਸਤਨਾਮ ਸਿੰਘ ਭਜਿਆ ਤੇ ਉਨ੍ਹਾਂ ਦੀ ਰੋਟੀ ਨੂੰ ਦੇਸੀ ਘੇਓ ਨਾਲ ਚੋਪੜ ਲਿਆਇਆ, ਤੇ ਫਿਰ ਦਾਲ ਵਿਚ ਦੇਸੀ ਘੇਓ ਦੀ ਇੱਕ ਵੱਡੀ ਚੰਮਚ ਭਰ ਕੇ ਪਾ ਦਿੱਤੀ ! ਬੱਦੋ ਬੱਦੀ ਖੀਰ ਵੀ ਪੇਸ਼ ਹੋ ਗਈ ਤੇ ਲੱਗੇ ਸਭ ਪ੍ਰਧਾਨ ਜੀ ਦੇ ਆਲੇ ਦੁਆਲੇ ਫਿਰਣ !

ਸਰਦਾਰ ਸਿੰਘ ਦਿਆਂ ਅਖ੍ਹਾਂ ਵਿਚ ਅਥਰੂ ਵੱਗ ਚੱਲੇ .... ਉਸਨੂੰ ਲੱਗਾ ਕੀ ਜਿਵੇਂ ਮਨੋਜ ਨੂੰ ਭਾਈ ਲਾਲੋ ਦਾ ਲੰਗਰ ਮਿਲਿਆਤੇ ਪ੍ਰਧਾਨ-ਸਕੱਤਰਾਂ ਨੇ ਮਲਕ ਭਾਗੋ ਦੇ ਘਰ ਦੇ ਮਾਲ-ਪੂਏਖਾਦੇ ! ਓਹ ਸੋਚਣ ਲੱਗਾ ਕੀ ਜਿਸ ਲੰਗਰ ਵਿਚ ਆਪ ਗੁਰੂ ਸਾਹਿਬ ਸੇਵਾ ਕਰਦੇ ਹੁੰਦੇ ਸੀ ਤੇ ਆਪ ਛਕਦੇ ਸੀ, ਅੱਜ ਉਨ੍ਹਾਂ ਦੇ ਸਿੱਖ ਸੇਵਾਦਾਰਾਂ ਨੇ ਉਸਦੇ ਵੀ ਦੋ ਹਿੱਸੇ ਕਰ ਦਿੱਤੇ ਨੇ ! ਮਨੋਜ ਦਿਆਂ ਸੁਕਿਆਂ ਹਡੀਆਂ ਤੇ ਪ੍ਰਧਾਨ ਜੀ ਦੀ ਮੋਟੀ ਤੋਂਦ ਵੇਖਦਿਆਂ ਤੇ ਅਖਾਂ ਪੂੰਝਦੇ ਹੋਏ ਉਸਨੂੰ ਦਿਸਿਆ ਕੀ ਜਿਵੇਂ ਕਿਤਨੇ ਹੀ ਗਰੀਬਾਂ ਦਾ ਹੱਕ ਓਹ ਪ੍ਰਧਾਨ-ਸੱਕਤਰ ਖਾ ਗਏ ਨੇ !

ਅੱਜ ਉਸਨੂੰ ਗੁਰਮਤਤੇ ਮਨਮਤਵਿਚਲਾ ਫ਼ਰਕ ਸਮਝ ਆਉਣ ਲੱਗਾ, ਤੇ ਉਹ ਗਿੱਲੀਆਂ ਅੱਖਾਂ ਲਈ ਆਪਣੇ ਘਰ ਵੱਲ ਨੂੰ ਤੁਰ ਪਿਆ !

--
ਬਲਵਿੰਦਰ ਸਿੰਘ ਬਾਈਸਨ

No comments: